Punjabi ਪੰਜਾਬੀ

ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਹੈਲਥ ਇੱਕ ਕਮਿਊਨਿਟੀ-ਆਧਾਰਿਤ, ਗ਼ੈਰ-ਲਾਭਕਾਰੀ ਸੰਸਥਾ ਹੈ ਜਿਸਦੀ ਅਗਵਾਈ ਪ੍ਰਵਾਸੀ ਅਤੇ ਸ਼ਰਨਾਰਥੀ ਪਿਛੋਕੜ ਵਾਲੀਆਂ ਔਰਤਾਂ ਲਈ ਅਤੇ ਉਹਨਾਂ ਵੱਲੋਂ ਕੀਤੀ ਜਾਂਦੀ ਹੈ।

ਸਾਡੀ ਸਥਾਪਨਾ 1978 ਵਿੱਚ ਦੋਭਾਸ਼ੀ ਔਰਤਾਂ ਦੀ ਇੱਕ ਛੋਟੀ ਟੀਮ ਦੁਆਰਾ ਕੀਤੀ ਗਈ ਸੀ ਜਿਨ੍ਹਾਂ ਨੂੰ ਪ੍ਰਵਾਸੀ ਔਰਤਾਂ ਨਾਲ ਪਰਿਵਾਰ ਨਿਯੋਜਨ ਦੇ ਵਿਕਲਪਾਂ 'ਤੇ ਚਰਚਾ ਕਰਨ ਲਈ ਸਿਖਲਾਈ ਦਿੱਤੀ ਗਈ ਸੀ ਜੋ ਮੈਲਬੌਰਨ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਕੱਪੜੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੀਆਂ ਸਨ।

ਅਸੀਂ ਡਾਕਟਰੀ ਸਲਾਹ ਨਹੀਂ ਦਿੰਦੇ ਹਾਂ, ਪਰ ਅਸੀਂ ਤੁਹਾਡੀ ਆਪਣੀ ਸਿਹਤ ਅਤੇ ਤੰਦਰੁਸਤੀ ਬਾਰੇ ਫ਼ੈਸਲੇ ਲੈਣ ਵਿੱਚ ਤੁਹਾਡੀ ਮੱਦਦ ਕਰਨ ਲਈ ਸਬੂਤ-ਆਧਾਰਿਤ ਸਿਹਤ ਜਾਣਕਾਰੀ ਸਾਂਝੀ ਕਰਦੇ ਹਾਂ।

ਆਪਣੀ ਭਾਸ਼ਾ ਵਿੱਚ ਸਿਹਤ ਵੀਡੀਓ ਦੇਖਣ ਲਈ ਕਿਰਪਾ ਕਰਕੇ ਸਾਡੇ YouTube ਚੈਨਲ 'ਤੇ ਜਾਓ:

Punjabi Language Playlist

ਆਪਣੀ ਭਾਸ਼ਾ ਵਿੱਚ ਸਿਹਤ ਸਰੋਤ ਲੱਭਣ ਲਈ, ਕਿਰਪਾ ਕਰਕੇ ਸਾਡੀ ਬਹੁ-ਭਾਸ਼ਾਈ ਲਾਇਬ੍ਰੇਰੀ ਦੇ ਕੈਟਾਲਾਗ 'ਤੇ ਜਾਓ:

MCWH Multilingual Library

ਸਾਡੇ ਨਾਲ ਗੱਲ ਕਰਨ ਲਈ ਕਿਰਪਾ ਕਰਕੇ 1800 656 421 'ਤੇ ਮੁਫ਼ਤ ਕਾਲ ਕਰੋ। ਜੇਕਰ ਤੁਹਾਨੂੰ ਕਿਸੇ ਅਨੁਵਾਦਕ ਜਾਂ ਦੁਭਾਸ਼ੀਏ ਦੀ ਸੇਵਾ ਦੀ ਲੋੜ ਹੈ, ਤਾਂ ਕਿਰਪਾ ਕਰਕੇ TIS ਨੈਸ਼ਨਲ ਨੂੰ 131 450 'ਤੇ ਕਾਲ ਕਰੋ।

ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਹੈਲਥ ਨੂੰ ਆਸਟ੍ਰੇਲੀਅਨ ਸਰਕਾਰ ਦੁਆਰਾ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

Multicultural Centre for Women’s Health is a community-based, not-for-profit organisation led by, for and with women from migrant and refugee backgrounds.  

We were established in 1978 by a small team of bilingual women who were trained to discuss family planning options with migrant women who worked in clothing factories in inner city Melbourne.   

We do not give medical advice, but we share evidence-based health information to help you to make decisions about your own health and wellbeing.   

To watch health videos in your language please visit our YouTube channel. 

To find health resources in your language, please visit our multilingual library catalogue. 

To speak to us please FREECALL 1800 656 421. If you require a translator or interpreter service, please call TIS National on 131 450  

The Multicultural Centre for Women’s Health is funded by the Australian Government.